Dédicaces
Chargement…
Déposer
BE MINE — SHUBH

Paroles · SHUBH

BE MINE

SHUBH

2024

ਨੀ ਤੂੰ ਅੱਖਾਂ ਨਾਲ਼ ਕਰਦੀ ਇਸ਼ਾਰੇ
ਸੱਜੇ ਹੱਥ ਨਾਲ਼ ਜ਼ੁਲਫ਼ਾਂ ਸੰਵਾਰੇ
ਕਿਹੜੀ ਗੱਲੋਂ ਫ਼ਿਕਰਾਂ ਆਂ ਕਰਦੀ?
ਦੇਖ ਮੱਥੇ 'ਤੇ ਤਿਊੜੀਆਂ ਕਿਉਂ ਪਾਵੇ?

ਬਿੱਲੋ, ਨੀ ਮੈਂ ਸਿੱਧੀ ਰੱਖੀ ਰੱਬ ਨਾਲ਼ ਜੋੜ, ਕੁੜੇ
ਦੁਖ ਤੇਰੇ ਸਾਰੇ ਹੀ ਚੁਕਾ ਦਾਂ
ਹੈ ਰੱਖੀ ਰੱਬ ਨਾਲ਼ ਜੋੜ, ਕੁੜੇ
ਦੁਖ ਤੇਰੇ ਸਾਰੇ ਹੀ ਚੁਕਾ ਦਾਂ

ਇੱਕ ਵਾਰੀ ਜੇ ਤੂੰ ਹਾਂ ਕਰੇ
ਜਿੰਦ ਤੇਰੇ ਨਾਮ ਵੀ ਕਰਾ ਦਾਂ
ਕੇਰਾਂ ਬੋਲ ਕੇ ਤਾਂ ਦੱਸ, ਕੁੜੇ
ਕੱਲੀ-ਕੱਲੀ ਰੀਝ ਮੈਂ ਪੁਗਾ ਦਾਂ

(ਜਿੰਦ ਤੇਰੇ ਨਾਮ ਵੀ ਕਰਾ ਦਾਂ)
(ਕੱਲੀ-ਕੱਲੀ ਰੀਝ ਮੈਂ ਪੁਗਾ ਦਾਂ)

ਹੋ, ਨਖ਼ਰੇ ਤੇਰੇ ਨੇ ਕਿੰਨੇ ਪੱਟਤੇ
ਫੁਕਰੇ, ਕੀ ਵੈਲੀ, ਸਾਰੇ ਚੱਕਤੇ
ਜਾਣ ਕੇ ਗਲ਼ੀ ਦੇ ਵਿੱਚੋਂ ਲੰਘਦੀ
ਤੇ ਉੱਤੋਂ ਨੱਕ ਚਾੜ੍ਹਦੀ ਐ ਰੱਖ ਲੱਕ 'ਤੇ ਹੱਥ ਨੀ

ਇਹ ਕਤਲ ਕਰਾ ਦਊ ਤੇਰੀ ਅੱਖ, ਕੁੜੇ
ਜਾਣ ਕੱਢੀ ਜਾਂਦੀਆਂ ਅਦਾਵਾਂ
ਕਤਲ ਕਰਾ ਦਊ ਅੱਖ, ਕੁੜੇ
ਜਾਣ ਕੱਢੀ ਜਾਂਦੀਆਂ ਅਦਾਵਾਂ

ਇੱਕ ਵਾਰੀ ਜੇ ਤੂੰ ਹਾਂ ਕਰੇ
ਜਿੰਦ ਤੇਰੇ ਨਾਮ ਵੀ ਕਰਾ ਦਾਂ
ਕੇਰਾਂ ਬੋਲ ਕੇ ਤਾਂ ਦੱਸ, ਕੁੜੇ
ਕੱਲੀ-ਕੱਲੀ ਰੀਝ ਮੈਂ ਪੁਗਾ ਦਾਂ

ਹੋ, ਦੇਖੀਂ ਨਾ, ਦੇਖੀਂ ਨਾ ਦੇਰੀ ਕਰ ਜਾਈਂ
ਮੇਰੇ 'ਤੇ ਸਹੇਲੀ ਤੇਰੀ ਮਰਦੀ
Sephora ਕੀ, Pandora ਲਾ ਦਊਂ line ਨੀ
ਲਾ-ਲਾ ਜੱਟ ਨਾਲ਼ ਯਾਰੀ, ਕਿਉਂ ਡਰਦੀ, ਰਕਾਨੇ?

ਨੀ ਆਹ ਦਿਲ ਕੱਲਾ ਸਾਂਭ ਕੇ ਤੂੰ ਰੱਖ, ਕੁੜੇ
ਸਾਂਭ ਲਊਂ ਮੈਂ ਤੇਰਿਆਂ ਭਰਾਵਾਂ
ਦਿਲ ਸਾਂਭ ਕੇ ਤੂੰ ਰੱਖ, ਕੁੜੇ
ਸਾਂਭ ਲਊਂ ਮੈਂ ਤੇਰਿਆਂ ਭਰਾਵਾਂ

ਇੱਕ ਵਾਰੀ ਜੇ ਤੂੰ ਹਾਂ ਕਰੇ
ਜਿੰਦ ਤੇਰੇ ਨਾਮ ਵੀ ਕਰਾ ਦਾਂ
ਕੇਰਾਂ ਬੋਲ ਕੇ ਤਾਂ ਦੱਸ, ਕੁੜੇ
ਕੱਲੀ-ਕੱਲੀ ਰੀਝ ਮੈਂ ਪੁਗਾ ਦਾਂ

(ਜਿੰਦ ਤੇਰੇ ਨਾਮ ਵੀ ਕਰਾ ਦਾਂ)
(ਕੱਲੀ-ਕੱਲੀ ਰੀਝ ਮੈਂ ਪੁਗਾ ਦਾਂ)
(Sickboi, Sickboi)

M40 en live
M40
0:00 / 0:00