Aller au contenu
Dédicaces
Déposer
Pochette de « GOIN' OFF »

Paroles

GOIN' OFF

KARAN AUJLA

2024

Yo, Aujla (MXRCI)

ਬੋਲਦੇ ਆਂ, ਬੁੱਕਦੇ ਥੋੜ੍ਹੀ ਆਂ, ਪਤਲੋ
ਖੜ੍ਹੇ ਆਂ, ਨੀ ਝੁਕਦੇ ਥੋੜ੍ਹੀ ਆਂ, ਪਤਲੋ
ਨੀ ਮੌਤ ਆ ਜਾਏ, ਲੁਕਦੇ ਥੋੜ੍ਹੀ ਆਂ, ਪਤਲੋ
ਨੀ ਇਹਨਾਂ ਕੋਲ਼ੋਂ ਰੁਕਦੇ ਥੋੜ੍ਹੀ ਆਂ, ਪਤਲੋ

ਬੁੱਲ੍ਹੇ ਫਿਰਾਂ ਲੁੱਟਦਾ, ਨੀ ਨ੍ਹੇਰ ਕੀ, ਸਵੇਰ ਕੀ
ਨੀ ਤੇਰੇ ਆਲ਼ਾ ਸ਼ੇਰ ਜੱਟ, ਟੀਸੀ ਆਲ਼ਾ ਬੇਰ ਕੀ
ਨੀ ਕਦੇ ਸਾਡੇ ਕੁੜਤੇ ਨੂੰ ਹੁੰਦੀਆਂ ਸੀ ਟਾਕੀਆਂ
ਨੀ ਅੱਜ ਬੀਬਾ LV ਜੇ ਪਾ ਲਿਆ ਤਾਂ ਫੇਰ ਕੀ?

ਪੈਸੇ ਹੈਗੇ, ਮੁਕਰੇ ਥੋੜ੍ਹੀ ਆਂ, ਪਤਲੋ
ਸ਼ੌਕੀ ਪਏ, ਸ਼ੁਕਰੇ ਥੋੜ੍ਹੀ ਆਂ, ਪਤਲੋ
ਨੀ ਤੈਨੂੰ ਥੋੜ੍ਹੀ ਗਲਤ knowledge ਮਿਲ਼ੀ ਆ
ਨੀ ਮਿਹਨਤੀ ਆਂ, ਫੁਕਰੇ ਥੋੜ੍ਹੀ ਆਂ, ਪਤਲੋ

ਓ, ਕਿੰਨਾ ਕੁਝ ਖੱਟਿਆ, ਨੀ ਲਈਆਂ ਨਹੀਂ ਵਧਾਈਆਂ ਕਦੇ
ਇਹਨਾਂ ਆ ਕੇ ਦੇਖੀਆਂ, ਨੀ ਅਸੀਂ ਨਹੀਂ ਦਿਖਾਈਆਂ ਕਦੇ
Gun'an ਉੱਤੇ torch'an ਨੀ, horse 'ਤੇ Porsche'an ਨੀ
ਯਾਰਾਂ ਕੋਲ਼ ਹੁੰਦੀਆਂ ਨੇ, ਅਸੀਂ ਨਹੀਂ ਚਲਾਈਆਂ ਕਦੇ
(ਅਸੀਂ ਨਹੀਂ ਚਲਾਈਆਂ ਕਦੇ)

ਗਾਣੇ ਵਾਂਗੂ ਮੁੱਕਦੇ ਥੋੜ੍ਹੀ ਆਂ, ਪਤਲੋ
ਕੱਲੇ ਸੋਹਣੇ look ਦੇ ਥੋੜ੍ਹੀ ਆਂ, ਪਤਲੋ
ਨੀ ਇਹਨਾਂ ਵਾਂਗੂ ਫੁਕਦੇ ਥੋੜ੍ਹੀ ਆਂ, ਪਤਲੋ
ਨੀ ਇਹਨਾਂ ਕੋਲ਼ੋਂ ਰੁਕਦੇ ਥੋੜ੍ਹੀ ਆਂ, ਪਤਲੋ

ਹੁਣ ਰਹਿੰਦੇ ਟੱਪਦੇ, ਰਕਾਨੇ, ਕਦੇ ਟਿਕੇ ਨਹੀਂ ਇਹ
ਇਹ ਨੀ ਜਿਹੜਾ ਸਿਖ ਗਏ ਅਸੀਂ, ਓਹ ਕਦੇ ਸਿੱਖੇ ਨਹੀਂ ਇਹ
ਕਹਿੰਦੇ ਮੈਂ ਦਿਖਾਉਨਾ Red Bottom, ਕੁੜੇ
ਨੀ ਜਦੋਂ ਕੰਡਿਆਂ 'ਤੇ ਤੁਰੇ ਓਦੋਂ ਦਿਖੇ ਨਹੀਂ ਇਹ

ਇਹ ਹੋਏ ਆਂ, ਟੁਕੜੇ ਥੋੜੀ ਆਂ, ਪਤਲੋ
ਪੱਟ ਦੇ ਸੀ, ਉਖੜੇ ਥੋੜ੍ਹੀ ਆਂ, ਪਤਲੋ
ਨੀ ਤੈਨੂੰ ਥੋੜ੍ਹੀ ਗਲਤ knowledge ਮਿਲ਼ੀ ਆ
ਨੀ ਮਿਹਨਤੀ ਆਂ, ਫੁਕਰੇ ਥੋੜ੍ਹੀ ਆਂ, ਪਤਲੋ
(ਪਤਲੋ, ਪਤਲੋ, ਪਤਲੋ, ਪਤਲੋ)

ਚੱਕੇ ਨਾ self, ਕੰਮ ਆਉਣਾ ਕਿੱਥੇ ਝੋਕਾਂ ਨੇ ਨੀ
ਉੱਡਦੇ ਬਥੇਰੇ ਮੇਰੀ ਜੁੱਤੀ ਦੀਆਂ ਨੋਕਾਂ ਨੇ ਨੀ
ਹੱਕ ਦੀ ਦਿਖਾਉਣ ਦੀਆਂ ਸਾਡੇ ਉੱਤੇ ਰੋਕਾਂ ਨੇ ਨੀ
ਜੀਣ ਨਹੀਓਂ ਦਿੰਦੇ, ਸਾਲ਼ੀ ਜਾਨ ਲੈ ਲਈ ਲੋਕਾਂ ਨੇ ਨੀ (uh)

ਡੱਕਦੇ ਆਂ, ਡੁੱਕਦੇ ਥੋੜ੍ਹੀ ਆਂ, ਪਤਲੋ
ਬੁੱਲ੍ਹ ਅਸੀਂ ਟੁੱਕਦੇ ਥੋੜ੍ਹੀ ਆਂ, ਪਤਲੋ
ਨੀ ਮਿਲ਼ੀ ਜਾਂਦਾ, ਸੁਖਦੇ ਥੋੜ੍ਹੀ ਆਂ, ਪਤਲੋ
ਨੀ ਇਹਨਾਂ ਕੋਲ਼ੋਂ ਰੁਕਦੇ ਥੋੜ੍ਹੀ ਆਂ, ਪਤਲੋ

ਰਹਿੰਦੇ ਸੋਚਦੇ, "Record ਇਹਨੇ ਤੋੜਤਾ ਕਿਵੇਂ ਨੀ?"
ਪਿੱਛੇ ਆਉਣਗੇ ਮੇਰੇ, ਪੈਣੀ ਲੋੜ ਤਾਂ ਕਿਵੇਂ ਨੀ
ਪੁੱਛਦੇ ਨਹੀਂ ਮੈਥੋਂ, ਪਰ ਸੋਚਦੇ ਤਾਂ ਹੋਣੇ
"ਕੰਧਾਂ ਟੁੱਟੀਆਂ ਸੀ ਹੋਣੀ, ਇਹਨਾਂ ਜੋੜਤਾ ਕਿਵੇਂ ਨੀ?" (Uh)

ਉੱਤੇ ਆਂ, ਨੀ ਉਤਰੇ ਥੋੜ੍ਹੀ ਆਂ, ਪਤਲੋ
ਕਾਗਜਾਂ 'ਚ ਸੁਥਰੇ ਥੋੜ੍ਹੀ ਆਂ, ਪਤਲੋ
ਨੀ ਤੈਨੂੰ ਥੋੜ੍ਹੀ ਗਲਤ knowledge ਮਿਲ਼ੀ ਆ
ਨੀ ਮਿਹਨਤੀ ਆਂ, ਫੁਕਰੇ ਥੋੜ੍ਹੀ ਆਂ, ਪਤਲੋ

(ਸੁਥਰੇ ਥੋੜ੍ਹੀ ਆਂ, ਪਤਲੋ)

Paroles à titre informatif uniquement.

← Toutes les paroles

M40 en live
M40